Saved Bookmarks
| 1. |
ਸਿਦਕ ਅਤੇ ਸਿਰੜ ਦੇ ਪੱਖੋਂ ਇੱਕ ਛੋਟਾ ਜਿਹਾ ਪਿੰਡ ‘ਸਾਰਾਗੜ੍ਹੀ' ਇਤਿਹਾਸ ਦੇ ਪੰਨਿਆਂ ਵਿੱਚ ਬੜੀ ਵੱਡੀ ਥਾਂ ਮੱਲੀ ਬੈਠਾ ਹੈ। ਇਹ ਪਿੰਡ ਅਜੋਕੇ ਪਾਕਿਸਤਾਨ ਵਿਚਲੇ ਕੁਹਾਟ ਜ਼ਿਲ੍ਹੇ ਦੀ ਸਰਹੱਦ ਉੱਤੇ ਸੀ। ਜਿੱਥੇ ਛੇ ਹਜ਼ਾਰ ਫੁੱਟ ਦੀ ਉਚਾਈ ਉੱਤੇ ਬਣੀ ਛੋਟੀ ਜਿਹੀ ਗੜ੍ਹੀ ਫ਼ੌਜੀ ਨੁਕਤੇ ਤੋਂ ਬੜੀ ਮਹੱਤਵਪੂਰਨ ਸੀ ਅਤੇ ਅੰਗਰੇਜ਼ਾਂ ਨੇ ਇੱਥੇ ਲੋਕ ਹਾਰਟ ਅਤੇ ਗੁਲਿਸਤਾਨ ਦੇ ਕਿਲ੍ਹਿਆਂ ਵਿਚਾਲੇ ਹੋਣ ਕਰਕੇ ਵਜ਼ੀਰ ਕਬੀਲੇ ਦੇ ਲੜਾਕੇ ਕਬਾਇਲੀਆਂ 'ਤੇ ਨਜ਼ਰ ਰੱਖਣ ਲਈ ਸਿੱਖ ਰੈਜ਼ੀਮੈਂਟ ਦੇ ਸਿਪਾਹੀ ਨਿਯੁਕਤ ਕੀਤੇ ਹੋਏ ਸਨ। ਉਨ੍ਹੀਵੀਂ ਸਦੀ ਦੇ ਮੁੱਕਣ ਤੋਂ ਢਾਈ ਕੁ ਸਾਲ ਪਹਿਲਾਂ ਰਾਤੋ-ਰਾਤ, ਦਸ ਹਜ਼ਾਰ ਕਬਾਇਲੀਆਂ ਨੇ ਇਹ ਗੜ੍ਹੀ ਘੇਰ ਲਈ ਅਤੇ ਗੜ੍ਹੀ ਵਿਚਲੇ ਸਿਪਾਹੀਆਂ ਦਾ ਮੁੱਖ ਰੱਖਿਆ ਦਸਤੇ ਨਾਲ਼ੋਂ ਸੰਪਰਕ ਟੁੱਟ ਗਿਆ। ਉਸ ਸਮੇਂ ਇਹ ਗੜ੍ਹੀ ਹਵਾਲਦਾਰ ਈਸ਼ਰ ਸਿੰਘ ਦੀ ਕਮਾਨ ਵਿੱਚ ਸੀ, ਜਿਸ ਨਾਲ਼ ਇੱਕ ਨਾਇਕ, ਇੱਕ ਲਾਂਸ ਨਾਇਕ ਅਤੇ ਅਠਾਰਾਂ ਹੋਰ ਸਿੱਖ ਸੈਨਿਕ ਸਨ, ਪਰ ਉਹ ਜਿਸ ਸੂਰਬੀਰਤਾ, ਸਿਦਕ ਅਤੇ ਸਿਰੜ ਨਾਲ਼ ਲੜੇ ਉਹ ਸਿੱਖ ਰੈਜ਼ੀਮੈਂਟਾਂ ਲਈ ਇੱਕ ਸਦੀਵੀ ਯਾਦ ਬਣ ਗਈ। ਉਨ੍ਹਾਂ ਇੱਕੀਆਂ ਨੇ ਛੇ ਸੌ ਤੋਂ ਵੱਧ ਵੈਰੀਆਂ ਨੂੰ ਮਾਰ ਕੇ ਚੌਂਕੀ ਨੂੰ ਬਚਾਈ ਰੱਖਿਆ। ਉਨ੍ਹਾਂ ਦੀ ਬਹਾਦਰੀ ਦੇ ਵਿਸ਼ਵ ਭਰ ਵਿੱਚ ਚਰਚੇ ਹੋਏ, ਬਰਤਾਨਵੀ ਪਾਰਲੀਮੈਂਟ ਵਿੱਚ ਪ੍ਰਸ਼ੰਸਾ ਕੀਤੀ ਗਈ। ਸੂਰਬੀਰਤਾ ਅਤੇ ਦ੍ਰਿੜ੍ਹਤਾ ਦੇ ਪੱਖੋਂ ਯੂਨੈਸਕੋ ਵੱਲੋਂ ਇਸ ਲੜਾਈ ਨੂੰ ਸੰਸਾਰ ਦੀਆਂ ਅੱਠ ਮਹਾਨ ਉਦਾਹਰਨਾਂ ਵਿਚ ਗਿਣਿਆ ਗਿਆ ਹੈ। ਸਿੱਖਾਂ ਦੀ ਸੂਰਬੀਰਤਾ ਦੀ ਇਹ ਕਹਾਣੀ ਫ਼ਰਾਂਸ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। |
|
Answer» ਰੈਜੀਮੈਂਟ ਦੀ ਅਗਵਾਈ ਕੌਣ ਕਰੇਗਾ ਰਿਹਾ ਸੀ |
|